ਕਵਰੇਜ਼ ਇਜ਼ ਕੇਅਰ (COVERAGE IS CARE) ਬਾਰੇ ਜਾਣੋ
ਸਾਡੇ ਭਾਈਚਾਰੇ ਨੂੰ ਸਿਹਤ ਸੰਭਾਲ ਸੇਵਾਵਾਂ ਨਾਲ ਜੁੜੇ ਰਹਿਣ ਵਿੱਚ ਮਦਦ ਕਰਨਾ
ਕਵਰੇਜ਼ ਇਜ਼ ਕੇਅਰ (COVERAGE IS CARE) ਕੀ ਹੈ?
ਕਵਰੇਜ਼ ਇਜ਼ ਕੇਅਰ (COVERAGE IS CARE) ਭਾਈਚਾਰੇ ’ਤੇ ਕੇਂਦ੍ਰਿਤ ਇੱਕ ਪਹਿਲਕਦਮੀ ਹੈ, ਜੋ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਆਪਣੇ ਸਿਹਤ ਬੀਮਾ ਕਵਰੇਜ ਨੂੰ ਸਮਝਣ ਅਤੇ ਭਰੋਸੇਯੋਗ ਜਾਣਕਾਰੀ ਤੇ ਸਰੋਤਾਂ ਨਾਲ ਜੁੜਨ ਵਿੱਚ ਮਦਦ ਕਰਦੀ ਹੈ। 2027 ਤੋਂ Medi-Cal ਵਿੱਚ ਤਬਦੀਲੀਆਂ ਲਾਗੂ ਹੋਣੀਆਂ ਸ਼ੁਰੂ ਹੋਣ ਦੇ ਨਾਲ, ਕਵਰੇਜ਼ ਇਜ਼ ਕੇਅਰ (COVERAGE IS CARE) ਸਪੱਸ਼ਟ ਅਤੇ ਆਸਾਨੀ ਨਾਲ ਸਮਝ ਆਉਣ ਵਾਲੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਇੱਕ ਕੇਂਦਰੀ ਸਰੋਤ ਵਜੋਂ ਕੰਮ ਕਰਦਾ ਹੈ। ਇਹ ਜਾਣਕਾਰੀ ਲੋਕਾਂ ਨੂੰ ਆਉਣ ਵਾਲੀਆਂ ਤਬਦੀਲੀਆਂ ਲਈ ਤਿਆਰੀ ਕਰਨ, ਇਹ ਸਮਝਣ ਕਿ ਉਨ੍ਹਾਂ ਨੂੰ ਕਿਹੜੇ ਕਦਮ ਚੁੱਕਣ ਦੀ ਲੋੜ ਪੈ ਸਕਦੀ ਹੈ, ਅਤੇ ਕੋਈ ਸਵਾਲ ਹੋਣ ’ਤੇ ਸਹਾਇਤਾ ਲਈ ਕਿੱਥੇ ਸੰਪਰਕ ਕਰਨਾ ਹੈ, ਇਹ ਜਾਣਨ ਵਿੱਚ ਮਦਦ ਕਰਦੀ ਹੈ।
ਭਰੋਸੇਯੋਗ ਜਾਣਕਾਰੀ ਅਤੇ ਭਾਈਚਾਰਕ ਸਰੋਤਾਂ ਨੂੰ ਇੱਕੋ ਥਾਂ ’ਤੇ ਉਪਲਬਧ ਕਰਵਾ ਕੇ, ਕਵਰੇਜ਼ ਇਜ਼ ਕੇਅਰ (COVERAGE IS CARE) ਦਾ ਉਦੇਸ਼ ਉਲਝਣ ਨੂੰ ਦੂਰ ਕਰਨਾ ਅਤੇ ਵਿਅਕਤੀਆਂ ਤੇ ਪਰਿਵਾਰਾਂ ਨੂੰ ਆਉਣ ਵਾਲੀਆਂ ਤਬਦੀਲੀਆਂ ਦੌਰਾਨ ਲਗਾਤਾਰ ਜਾਣਕਾਰੀ ਨਾਲ ਅੱਪਡੇਟ ਰਹਿਣ ਵਿੱਚ ਮਦਦ ਕਰਨਾ ਹੈ।
ਇਹ ਪਹਿਲਕਦਮੀ ਮਹੱਤਵਪੂਰਨ ਕਿਉਂ ਹੈ?
2027 ਤੋਂ Medi-Cal ਵਿੱਚ ਹੋਣ ਵਾਲੀਆਂ ਤਬਦੀਲੀਆਂ ਕਾਰਨ ਕੁਝ ਵਿਅਕਤੀਆਂ ਅਤੇ ਪਰਿਵਾਰਾਂ ਲਈ ਨਵੀਆਂ ਲੋੜਾਂ ਅਤੇ ਪ੍ਰਕਿਰਿਆਵਾਂ ਲਾਗੂ ਹੋ ਸਕਦੀਆਂ ਹਨ। ਭਾਵੇਂ ਤਬਦੀਲੀਆਂ ਨੂੰ ਲਾਗੂ ਕਰਨ ਨਾਲ ਸਬੰਧਤ ਵੇਰਵਿਆਂ ਵਿੱਚ ਹਾਲੇ ਵੀ ਬਦਲਾਅ ਹੋ ਰਹੇ ਹਨ, ਪਰ ਇੱਕ ਗੱਲ ਸਪੱਸ਼ਟ ਹੈ: ਪਹਿਲਾਂ ਤੋਂ ਤਿਆਰੀ ਕਰਨ ਨਾਲ ਉਲਝਣ ਘਟਾਉਣ ਅਤੇ ਲੋਕਾਂ ਲਈ ਇਹ ਸਮਝਣਾ ਆਸਾਨ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ ਕਿ ਅੱਗੇ ਕੀ ਉਮੀਦ ਰੱਖਣੀ ਹੈ।
ਕਵਰੇਜ਼ ਇਜ਼ ਕੇਅਰ (Coverage is Care) ਭਰੋਸੇਯੋਗ ਜਾਣਕਾਰੀ, ਵਿਹਾਰਕ ਸਰੋਤਾਂ ਅਤੇ ਭਾਈਚਾਰਕ ਸਹਾਇਤਾ ਨੂੰ ਇੱਕੋ ਥਾਂ ’ਤੇ ਉਪਲਬਧ ਕਰਵਾ ਕੇ ਲੋਕਾਂ ਨੂੰ ਪਹਿਲਾਂ ਤੋਂ ਹੀ ਜਾਗਰੂਕ ਹੋਣ ਲਈ ਉਤਸ਼ਾਹਿਤ ਕਰਦਾ ਹੈ।
ਸਿਹਤ ਬੀਮਾ ਕਵਰੇਜ ਕਿਉਂ ਮਹੱਤਵਪੂਰਨ ਹੈ?
ਸਿਹਤ ਬੀਮਾ ਕਵਰੇਜ ਸਿਰਫ਼ ਬੀਮਾ ਹੀ ਨਹੀਂ ਹੈ। ਇਹ ਲੋਕਾਂ ਨੂੰ ਰੋਕਥਾਮ ਲਈ ਸਿਹਤ ਸੰਭਾਲ ਸੇਵਾਵਾਂ, ਦਵਾਈਆਂ, ਮਾਨਸਿਕ ਸਿਹਤ ਸੇਵਾਵਾਂ, ਜਣੇਪੇ ਨਾਲ ਸਬੰਧਤ ਦੇਖਭਾਲ, ਬੱਚਿਆਂ ਦੀ ਸਿਹਤ ਸੰਭਾਲ ਅਤੇ ਲਗਾਤਾਰ ਇਲਾਜ ਦੀਆਂ ਸੇਵਾਵਾਂ ਨਾਲ ਜੁੜੇ ਰਹਿਣ ਵਿੱਚ ਮਦਦ ਕਰਦਾ ਹੈ। ਕਾਗਜ਼ੀ ਕਾਰਵਾਈ ਪੂਰੀ ਨਾ ਕਰਨ, ਸੰਪਰਕ ਜਾਣਕਾਰੀ ਅੱਪਡੇਟ ਨਾ ਹੋਣ ਜਾਂ ਪ੍ਰਕਿਰਿਆ ਬਾਰੇ ਉਲਝਣ ਕਾਰਨ ਜਦੋਂ ਸਿਹਤ ਬੀਮਾ ਕਵਰੇਜ ਵਿੱਚ ਰੁਕਾਵਟ ਆਉਂਦੀ ਹੈ, ਤਾਂ ਲੋਕ ਇਲਾਜ ਕਰਵਾਉਣ ਵਿੱਚ ਦੇਰੀ ਕਰ ਸਕਦੇ ਹਨ ਜਾਂ ਉਨ੍ਹਾਂ ਦੀ ਸਿਹਤ ਸੰਭਾਲ ਸੇਵਾਵਾਂ ਵਿੱਚ ਬੇਲੋੜੀਆਂ ਰੁਕਾਵਟਾਂ ਆ ਸਕਦੀਆਂ ਹਨ।
ਕਵਰੇਜ਼ ਇਜ਼ ਕੇਅਰ (Coverage is Care) ਦਾ ਉਦੇਸ਼ ਜਾਣਕਾਰੀ ਨੂੰ ਆਸਾਨੀ ਨਾਲ ਸਮਝਣਯੋਗ ਬਣਾਉਣਾ, ਲੋਕਾਂ ਨੂੰ ਪਹਿਲਾਂ ਤੋਂ ਤਿਆਰੀ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਭਰੋਸੇਯੋਗ ਸਰੋਤਾਂ ਨਾਲ ਜੋੜਨ ਵਿੱਚ ਮਦਦ ਕਰਨਾ ਹੈ, ਤਾਂ ਜੋ ਟਾਲੀਆਂ ਜਾ ਸਕਣ ਵਾਲੀਆਂ ਰੁਕਾਵਟਾਂ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਵਿੱਚ ਅੜਿੱਕਾ ਬਣਨ ਤੋਂ ਪਹਿਲਾਂ ਹੀ ਲੋੜੀਂਦੀ ਸਹਾਇਤਾ ਮਿਲ ਸਕੇ।
ਕਵਰੇਜ਼ ਇਜ਼ ਕੇਅਰ (COVERAGE IS CARE) ਚਾਰ ਮਾਰਗਦਰਸ਼ਕ ਸਿਧਾਂਤਾਂ ’ਤੇ ਆਧਾਰਿਤ ਹੈ, ਜੋ ਸਿਹਤ ਬੀਮਾ ਕਵਰੇਜ ਨਾਲ ਸਬੰਧਤ ਜਾਣਕਾਰੀ ਨੂੰ ਸਮਝਣਾ ਅਤੇ ਉਸ ਅਨੁਸਾਰ ਅੱਗੇ ਵਧਣਾ ਆਸਾਨ ਬਣਾਉਂਦੇ ਹਨ।
ਸਮੇਂ ਸਿਰ ਜਾਗਰੂਕਤਾ
ਮਹੱਤਵਪੂਰਨ ਸਮਾਂ-ਸੀਮਾਵਾਂ ਲੰਘ ਜਾਣ ਤੋਂ ਪਹਿਲਾਂ ਲੋਕਾਂ ਨੂੰ ਆਉਣ ਵਾਲੀਆਂ ਤਬਦੀਲੀਆਂ ਬਾਰੇ ਸਮਝਣ ਵਿੱਚ ਮਦਦ ਕਰਨਾ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਤਬਦੀਲੀਆਂ ਆਉਣ ਵਾਲੀਆਂ ਹਨ, ਉਹ ਸਹੀ ਸਮਾਂ ਆਉਣ ’ਤੇ ਲੋੜੀਂਦੀ ਕਾਰਵਾਈ ਕਰਨ ਲਈ ਬਿਹਤਰ ਢੰਗ ਨਾਲ ਤਿਆਰ ਹੁੰਦੇ ਹਨ।
ਸਹਾਇਤਾ
ਸਵਾਲ ਜਾਂ ਰੁਕਾਵਟਾਂ ਆਉਣ ’ਤੇ ਲੋਕਾਂ ਨੂੰ ਜਾਣਕਾਰੀ ਅਤੇ ਸਰੋਤਾਂ ਨਾਲ ਜੋੜਨਾ। ਭਾਵੇਂ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਜਾਂ ਤੁਹਾਨੂੰ ਇਹ ਪਤਾ ਨਹੀਂ ਕਿ ਕਿੱਥੋਂ ਸ਼ੁਰੂਆਤ ਕਰਨੀ ਹੈ, ਅਸੀਂ ਤੁਹਾਨੂੰ ਸਹੀ ਦਿਸ਼ਾ ਵੱਲ ਅੱਗੇ ਵਧਣ ਵਿੱਚ ਮਦਦ ਕਰਾਂਗੇ।
ਸਪੱਸ਼ਟ ਮਾਰਗਦਰਸ਼ਨ
ਭਰੋਸੇਯੋਗ ਜਾਣਕਾਰੀ ਸਰਲ ਭਾਸ਼ਾ ਵਿੱਚ ਪ੍ਰਦਾਨ ਕਰਨਾ, ਤਾਂ ਜੋ ਪਰਿਵਾਰ ਜਾਣ ਸਕਣ ਕਿ ਅੱਗੇ ਕੀ ਉਮੀਦ ਰੱਖਣੀ ਹੈ ਅਤੇ ਆਪਣੇ ਸਵਾਲਾਂ ਦੇ ਜਵਾਬ ਕਿੱਥੋਂ ਲੱਭਣੇ ਹਨ। ਸਾਡਾ ਉਦੇਸ਼ ਗੁੰਝਲਦਾਰ ਜਾਣਕਾਰੀ ਨੂੰ ਸਮਝਣਾ ਆਸਾਨ ਬਣਾਉਣਾ ਹੈ।
ਭਾਈਚਾਰਕ ਭਾਈਵਾਲੀਆਂ
ਜਾਗਰੂਕਤਾ ਨੂੰ ਮਜ਼ਬੂਤ ਕਰਨ ਅਤੇ ਸਾਡੇ ਭਾਈਚਾਰੇ ਵਿੱਚ ਜਾਣਕਾਰੀ ਤੱਕ ਪਹੁੰਚ ਵਧਾਉਣ ਲਈ ਸਿਹਤ ਸੰਭਾਲ ਸੰਸਥਾਵਾਂ, ਭਾਈਚਾਰਕ ਸੰਸਥਾਵਾਂ (CBOs) ਅਤੇ ਹੋਰ ਭਰੋਸੇਯੋਗ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ।
ਸਾਡੀ ਵਚਨਬੱਧਤਾ
Saint Agnes ਨੂੰ ਇਹ ਜਨਤਕ ਸਰੋਤ ਕੇਂਦਰ ਉਪਲਬਧ ਕਰਵਾ ਕੇ ਅਤੇ ਆਉਣ ਵਾਲੀਆਂ Medi-Cal ਤਬਦੀਲੀਆਂ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਕਰਨ ਲਈ ਭਾਈਚਾਰਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਕੇ ਕਵਰੇਜ਼ ਇਜ਼ ਕੇਅਰ (Coverage is Care) ਦਾ ਸਮਰਥਨ ਕਰਨ ’ਤੇ ਮਾਣ ਹੈ।
ਜਿਵੇਂ-ਜਿਵੇਂ ਭਰੋਸੇਯੋਗ ਜਾਣਕਾਰੀ ਅਤੇ ਭਾਈਚਾਰੇ ਲਈ ਹੋਰ ਸਰੋਤ ਉਪਲਬਧ ਹੁੰਦੇ ਜਾਣਗੇ, ਇਹ ਸਰੋਤ ਕੇਂਦਰ ਸੈਂਟਰਲ ਵੈਲੀ ਵਿੱਚ ਵਿਅਕਤੀਆਂ ਅਤੇ ਪਰਿਵਾਰਾਂ ਦੀ ਬਿਹਤਰ ਸੇਵਾ ਕਰਨ ਲਈ ਲਗਾਤਾਰ ਵਿਸਤਾਰ ਕਰਦਾ ਰਹੇਗਾ।
ਹੋਰ ਜਾਣਕਾਰੀ ਹਾਸਲ ਕਰਨ ਲਈ ਤਿਆਰ ਹੋ?
Medi-Cal ਵਿੱਚ ਹੋਣ ਵਾਲੀਆਂ ਸੰਭਾਵਿਤ ਤਬਦੀਲੀਆਂ ਅਤੇ ਮਦਦਗਾਰ ਸਰੋਤਾਂ ਬਾਰੇ ਜਾਣੋ ਅਤੇ ਅਕਸਰ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਲੱਭੋ।
ਹੋਰ ਜਾਣੋ
ਕੀ ਕਵਰੇਜ਼ ਇਜ਼ ਕੇਅਰ (COVERAGE IS CARE) ਅਤੇ Medi-Cal ਵਿੱਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਤੁਹਾਡੇ ਹੋਰ ਸਵਾਲ ਹਨ?
ਸੰਭਾਵਿਤ ਤਬਦੀਲੀਆਂ ਅਤੇ ਇਨ੍ਹਾਂ ਨਾਲ ਸਬੰਧਤ ਵਿਸ਼ਿਆਂ ਬਾਰੇ ਅਕਸਰ ਪੁੱਛੇ ਜਾਂਦੇ ਸਵਾਲਾਂ (FAQs) ਨੂੰ ਵੇਖੋ।
ਹੋਰ ਜਾਣੋ
ਹੋਰ ਸਰੋਤਾਂ ਅਤੇ ਸਹਾਇਤਾ ਦੀ ਭਾਲ ਕਰ ਰਹੇ ਹੋ?
ਆਉਣ ਵਾਲੀਆਂ ਤਬਦੀਲੀਆਂ ਲਈ ਮਦਦ ਵਾਸਤੇ ਆਪਣੇ ਇਲਾਕੇ ਵਿੱਚ ਉਪਲਬਧ ਸਰੋਤਾਂ ਦੇ ਵਿਕਲਪਾਂ ਬਾਰੇ ਜਾਣੋ।
ਹੋਰ ਜਾਣੋ